ਟਰੂਡੋ-ਮੋਦੀ ਵਿਵਾਦ 'ਚ ਫ਼ਸ ਗਏ ਪੰਜਾਬੀ Students, Canada ਦਾ ਵੀਜ਼ਾ ਮਿਲਣਾ ਹੋਵੇਗਾ ਮੁਸ਼ਕਿਲ |OneIndia Punjabi

2023-09-22 3

ਕੈਨੇਡਾ ਤੇ ਭਾਰਤ ਦਰਮਿਆਨ ਵਿਗੜਦੇ ਸਬੰਧਾਂ ਕਾਰਨ ਹੁਣ ਹਰ ਸਾਲ ਉੱਤਰੀ ਅਮਰੀਕਾ ਵੱਲ ਆਉਣ ਵਾਲੇ ਹਜ਼ਾਰਾਂ ਪ੍ਰਵਾਸੀਆਂ, ਵਿਦਿਆਰਥੀਆਂ ਅਤੇ ਕਾਮਿਆਂ ਲਈ ਵੀਜ਼ਾ ਪ੍ਰਾਪਤ ਕਰਨ 'ਚ ਮੁਸ਼ਕਲਾਂ ਆ ਸਕਦੀਆਂ ਹਨ। ਕੈਨੇਡਾ 'ਚ ਯੂਨੀਵਰਸਿਟੀਆਂ ਤੇ ਦਫ਼ਤਰਾਂ ਨਾਲ ਸੰਪਰਕ ਕਰਨ ਵਾਲੀਆਂ ਕੰਸਲਟੈਂਸੀ ਕੰਪਨੀਆਂ ਵੀ ਇਸ ਗੱਲੋਂ ਚਿੰਤਤ ਹਨ ਕਿ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਦੀਆਂ ਅਰਜ਼ੀਆਂ ਦੀ ਜਾਂਚ ਵਧ ਜਾਵੇਗੀ ਅਤੇ ਇਮੀਗ੍ਰੇਸ਼ਨ ਵੀਜ਼ਾ ਪ੍ਰਾਪਤ ਕਰਨਾ ਔਖਾ ਹੋ ਜਾਵੇਗਾ। ਦੱਸ ਦਈਏ ਕਿ ਕੰਸਲਟੈਂਸੀ ਕੰਪਨੀਆਂ ਦੇ ਮੁਤਾਬਿਕ ਹੁਣ ਤੱਕ 60 ਪ੍ਰਤੀਸ਼ਤ ਹੀ ਪ੍ਰਵਾਸੀ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਮਿਲ ਜਾਂਦੀ ਸੀ ਪਰ ਹੁਣ ਕੈਨੇਡਾ-ਭਾਰਤ 'ਚ ਚੱਲ ਰਹੇ ਵਿਵਾਦ ਕਾਰਨ ਇਸ 'ਚ ਹੋਰ ਗਿਰਾਵਟ ਆ ਸਕਦੀ ਹੈ।
.
Punjabi students caught in Trudeau-Modi controversy, it will be difficult to get Canada visa.
.
.
.
#canadanews #canadavisa #india

Videos similaires